Mool Mantar – A Scientific Explanation – Part 2

ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲਮੰਤਰ ਇੱਕੋ ਹੈ

ਨੰਦ ਸਿੰਘ ਬਰਾੜ


ਸਿੱਖ ਸਿਧਾਂਤ ਅਤੇ ਗੁਰਬਾਣੀ ਵਿਗਿਆਨਕ ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਦੇ ਹਨ। ਸਿੱਖ ਪ੍ਰਚਾਰਕ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਵੇਲੇ ਵੀ ਇਹੀ ਕਹਿੰਦੇ ਹਨ ਕਿ ਸਾਡਾ ਧਰਮ ਇੱਕ ਤਰ੍ਹਾਂ ਵਿਗਿਆਨਕ ਧਰਮ ਹੈ, ਪਰ ਫਿਰ ਵੀ ਵਿਆਖਿਆ ਕਰਦਿਆਂ ਉਹ ਕਿੰਨੀਆਂ ਹੀ ਅੰਧਵਿਸ਼ਵਾਸੀ ਤੇ ਕਰਾਮਾਤੀ ਘਟਨਾਵਾਂ ਦਾ ਜ਼ਿਕਰ ਕਰ ਦਿੰਦੇ ਹਨ। ਪੁੱਛਣ ਤੇ ਉਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਹਵਾਲੇ ਨਾਲ ਆਮ ਲੋਕਾਂ ਨੂੰ ਗੁਰਬਾਣੀ ਦੀ ਵਿਆਖਿਆ ਸਮਝਣ ਵਿਚ ਆਸਾਨੀ ਰਹਿੰਦੀ ਹੈ।

ਇਥੇ ਹੀ ਬਸ ਨਹੀਂ, ਕੁਝ ਇੱਕ ਪ੍ਰਚਾਰਕ ਤਾਂ ਆਪਣੇ ਗੁਰਬਾਣੀ ਗਿਆਨ ਵਿਚ ਪਰਪੱਕ ਹੋਣ ਅਤੇ ਉਚੀ ਅਵਸਥਾ ਦਾ ਢੋਂਗ ਕਰਨ ਵਾਸਤੇ ਇਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਗੁਰਬਾਣੀ ਗਿਆਨ ਨੂੰ ਵਿਗਿਆਨਕ ਕਹਿਣਾ ਗੁਰਬਾਣੀ ਦੀ ਤੌਹੀਨ ਹੈ, ਕਿਉਂਕਿ ਵਿਗਿਆਨ ਉਥੋਂ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ, ਜਿਥੋਂ ਤੱਕ ਗੁਰਬਾਣੀ ਦਾ ਗਿਆਨ ਪਹੁੰਚਿਆ ਹੋਇਆ ਹੈ। ਭਾਵੇਂ ਅਜਿਹੇ ਪ੍ਰਚਾਰਕਾਂ ਦੀ ਗਿਣਤੀ ਬਹੁਤ ਥੋੜੀ ਹੈ, ਪਰ ਇਨ੍ਹਾਂ ਨੂੰ ਟੋਕਣਾ ਤਾਂ ਦੂਰ, ਕੋਈ ਇਨ੍ਹਾਂ ਨਾਲ ਵਿਚਾਰ ਕਰਨ ਦੀ ਹਿੰਮਤ ਵੀ ਨਹੀਂ ਕਰਦਾ। ਅਜਿਹੇ ਹਾਲਾਤ ਕਰਕੇ ਮਨ ਨੂੰ ਧੱਕਾ ਵੀ ਲਗਦਾ ਹੈ।
ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ਇਸ ਸੰਸਾਰ ਦੀ ਉਤਪਤੀ ਸਬੰਧੀ ਜਾਣਨ ਲਈ ਦੋ ਤਰ੍ਹਾਂ ਦੀਆਂ ਧਾਰਨਾਵਾਂ ਰਹੀਆਂ ਹਨ-ਇਕ ਧਾਰਮਿਕ ਅਤੇ ਦੂਜੀ ਵਿਵੇਕਸ਼ੀਲ। ਦੁਨੀਆਂ ‘ਤੇ ਅਨੇਕਾਂ ਧਰਮ ਹਨ ਅਤੇ ਸੰਸਾਰ ਦੀ ਉਤਪਤੀ ਲਈ ਉਨ੍ਹਾਂ ਦੀਆਂ ਧਾਰਨਾਵਾਂ ਵਿਚ ਭਾਵੇਂ ਕੁਝ ਫਰਕ ਹਨ, ਪਰ ਸਭ ਵਿਚ ਇਕ ਸਾਂਝ ਹੈ ਕਿ ਇਕ ਅਜਿਹੀ ਹਸਤੀ ਹੈ, ਜੋ ਕਿਸੇ ਗੁਪਤ ਥਾਂ ਬੈਠ ਕੇ ਸਭ ਕੁਝ ਕੰਟਰੋਲ ਕਰ ਰਹੀ ਹੈ। ਓਲਡ ਟੈਸਟਾਮੈਂਟ ਨੂੰ ਮੰਨਣ ਵਾਲੇ ਧਰਮਾਂ ਅਨੁਸਾਰ ਪਰਮਾਤਮਾ ਨੇ ਛੇ ਦਿਨਾਂ ਵਿਚ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਉਹ ਹੀ ਇਸ ਸਭ ਕਾਸੇ ਨੂੰ ਕੰਟਰੋਲ ਕਰ ਰਿਹਾ ਹੈ। ਹਿੰਦੂ ਧਰਮ ਅਨੁਸਾਰ ਪਰਮਾਤਮਾ ਨੇ ਆਪਣੀ ਸਰਪ੍ਰਸਤੀ ਹੇਠ ਵੱਖ ਵੱਖ ਦੇਵਤਿਆਂ ਤੋਂ ਇਸ ਸ੍ਰਿਸ਼ਟੀ ਦਾ ਨਿਰਮਾਣ ਕਰਵਾਇਆ ਹੈ ਅਤੇ ਇਹ ਦੇਵਤੇ ਹੀ ਵੱਖ ਵੱਖ ਤਰ੍ਹਾਂ ਨਾਲ ਇਸ ਨੂੰ ਕੰਟਰੋਲ ਕਰਦੇ ਹਨ।
ਇਸ ਬ੍ਰਹਿਮੰਡ ਦੀ ਉਤਪਤੀ ਸਬੰਧੀ ਦੂਜੀ ਧਾਰਨਾ ਵਿਵੇਕਸ਼ੀਲ ਵਿਚਾਰਕਾਂ ਦੀ ਹੈ। ਉਹ ਹਰ ਘਟਨਾ ਅਤੇ ਵਰਤਾਰੇ ਦੀ ਸੱਚਾਈ ਨੂੰ ਸਮਝਣ ਲਈ ਪ੍ਰਤੱਖ ਪ੍ਰਮਾਣਾਂ ਦੇ ਆਧਾਰ ‘ਤੇ ਤਰਕ ਅਤੇ ਦਲੀਲ ਨਾਲ ਅੰਦਾਜ਼ਾ ਲਾ ਕੇ ਕਿਸੇ ਸਿੱਟੇ ‘ਤੇ ਪਹੁੰਚਣ ਵਾਲਾ ਤਰੀਕਾ ਅਪਨਾਉਂਦੇ ਹਨ, ਜਿਸ ਨਾਲ ਅੰਧਵਿਸ਼ਵਾਸ ਤੋਂ ਪਰਦਾ ਉਠਦਾ ਹੈ।
ਸਾਰੇ ਧਰਮਾਂ ਵਾਲੇ ਸਿਰਫ ਆਪਣੀ ਧਾਰਨਾ ਨੂੰ ਸਹੀ ਅਤੇ ਆਖਰੀ ਮੰਨਦੇ ਹਨ। ਉਹ ਇਸ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਧਰਮ ਵਿਰੋਧੀ ਗਰਦਾਨਦੇ ਹਨ ਅਤੇ ਤਬਦੀਲੀ ਕਰਨ ਵਾਲੇ ਨੂੰ ਹਰ ਤਰ੍ਹਾਂ ਦੀ ਸਜ਼ਾ ਦੇਣ ਨੂੰ ਸੱਚਾ ਧਾਰਮਿਕ ਕਾਰਜ ਮੰਨਦੇ ਰਹੇ ਹਨ। ਹਾਕਮ ਲੋਕ ਵੀ ਉਨ੍ਹਾਂ ਦੇ ਇਸ ਕੰਮ ਵਿਚ ਪੂਰੀ ਮਿਲੀਭੁਗਤ ਅਤੇ ਤਾਕਤ ਨਾਲ ਉਨ੍ਹਾਂ ਨਾਲ ਖੜ੍ਹਦੇ ਹਨ, ਕਿਉਂਕਿ ਲੋਕਾਂ ਵਿਚ ਅੰਧਵਿਸ਼ਵਾਸ ਦਾ ਹੋਣਾ ਹਾਕਮ ਜਮਾਤਾਂ ਤੇ ਪੁਜਾਰੀਆਂ-ਦੋਹਾਂ ਲਈ ਸਾਂਝਾ ਤੇ ਉਪਜਾਊ ਸਰਮਾਇਆ ਹੁੰਦਾ ਹੈ। ਇਸ ਲਈ ਜੋ ਵੀ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਨ ਦਾ ਯਤਨ ਕਰਦਾ ਹੈ, ਉਹ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।
ਕੁਝ ਹਜ਼ਾਰ ਸਾਲ ਪਹਿਲਾਂ ਚਾਰਵਾਕ ਪਰੰਪਰਾ ਵਾਲਿਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ‘ਚੋਂ ਕੱਢਣ ਵਾਸਤੇ ਸਮਝਾਇਆ ਕਿ ਇਸ ਦਿਸਦੇ ਸੰਸਾਰ (ਮਾਦਾ) ਅਤੇ ਸਪਸ਼ਟ ਊਰਜਾ ਤੋਂ ਪਰ੍ਹਾਂ ਕੁਝ ਵੀ ਨਹੀਂ ਹੁੰਦਾ, ਪਰ ਇਹ ਗੱਲ ਪੁਜਾਰੀਆਂ ਤੇ ਹਾਕਮਾਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ! ਸੋ, ਉਨ੍ਹਾਂ ਆਪਣੀਆਂ ਕੋਝੀਆਂ ਚਾਲਾਂ ਤੇ ਤਸ਼ੱਦਦ ਨਾਲ ਚਾਰਵਾਕ ਪਰੰਪਰਾ ਨੂੰ ਬਦਨਾਮ ਕਰਨ ਅਤੇ ਮਿਟਾਉਣ ਵਿਚ ਕੋਈ ਕਸਰ ਨਾ ਛੱਡੀ।
ਇਸ ਬ੍ਰਹਿਮੰਡ ਦੀ ਉਤਪਤੀ ਸਬੰਧੀ ਦੂਜੀ ਧਾਰਨਾ ਵਿਵੇਕਸ਼ੀਲ ਵਿਚਾਰਕਾਂ ਦੀ ਹੈ। ਉਹ ਹਰ ਘਟਨਾ ਅਤੇ ਵਰਤਾਰੇ ਦੀ ਸੱਚਾਈ ਨੂੰ ਸਮਝਣ ਵਾਸਤੇ ਪ੍ਰਤੱਖ ਪ੍ਰਮਾਣਾਂ ਦੇ ਆਧਾਰ ‘ਤੇ ਤਰਕ ਅਤੇ ਦਲੀਲ ਨਾਲ ਸਹੀ ਸਿੱਟੇ ‘ਤੇ ਪਹੁੰਚਦੇ ਰਹੇ ਹਨ। ਉਨ੍ਹਾਂ ਦੇ ਵਿਵੇਕ ਨਾਲ ਮਨੋਕਲਪਿਤ ਮਾਨਤਾਵਾਂ ਅਤੇ ਅੰਧਵਿਸ਼ਵਾਸਾਂ ਤੋਂ ਪਰਦਾ ਉਠਦਾ ਰਿਹਾ ਹੈ। ਉਥੇ ਸਾਰੇ ਧਰਮਾਂ ਵਾਲੇ ਸਿਰਫ ਆਪਣੀਆਂ ਮਾਨਤਾਵਾਂ ਨੂੰ ਹੀ ਸਹੀ ਅਤੇ ਆਖਰੀ ਮੰਨਦੇ ਰਹੇ ਹਨ ਇਸ ਲਈ ਜੋ ਵੀ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਨ ਦਾ ਯਤਨ ਕਰਦਾ ਹੈ, ਉਹ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।
ਇਹ ਵਰਤਾਰਾ ਇਕੱਲੇ ਭਾਰਤ ਵਿਚ ਹੀ ਨਹੀਂ ਸੀ ਵਾਪਰਿਆ ਸਗੋਂ ਸਮੁੱਚੇ ਸੰਸਾਰ ਅੰਦਰ ਵੀ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ, ਕਿਸੇ ਨੂੰ ਅੱਗ ਵਿਚ ਸਾੜ ਕੇ, ਕਿਸੇ ਨੂੰ ਤਾਉਮਰ ਜੇਲ੍ਹਾਂ ਵਿਚ ਸੜਨ ਲਈ ਮਜਬੂਰ ਕਰਨ ਜਿਹੇ ਅਨੇਕਾਂ ਅਣਮਨੁੱਖੀ ਤਸੀਹਿਆਂ ਨਾਲ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਹਰ ਕੋਝਾ ਢੰਗ ਵਰਤਿਆ ਜਾਂਦਾ ਰਿਹਾ ਹੈ, ਪਰ ਸੱਚ ਨੂੰ ਖਤਮ ਨਹੀਂ ਕੀਤਾ ਜਾ ਸਕਿਆ।
ਕੁਝ ਸਦੀਆਂ ਪਹਿਲਾਂ ਧਾਰਮਿਕ ਕੇਂਦਰ ਹੀ ਹਰ ਤਰ੍ਹਾਂ ਦੀ ਵਿਦਿਆ ਦੇ ਕੇਂਦਰ ਹੋਇਆ ਕਰਦੇ ਸਨ। ਪੜ੍ਹਾਈ ਵਾਸਤੇ ਕੋਈ ਅੱਡ ਅੱਡ ਵਿਸ਼ੇ ਨਹੀਂ ਸਨ ਹੁੰਦੇ। ਇਨ੍ਹਾਂ ਕੇਂਦਰਾਂ ਦਾ ਮੰਤਵ ਰਾਜਕੀ ਕੰਮਾਂ ਵਾਸਤੇ ਕਾਰਿੰਦੇ ਪੈਦਾ ਕਰਨ ਦੇ ਨਾਲ ਲੋਕਾਂ ਨੂੰ ਆਪਣੇ ਧਰਮ ਨਾਲ ਜੋੜੀ ਰੱਖਣਾ ਤੇ ਹਾਕਮ ਪ੍ਰਤੀ ਵਿਸ਼ਵਾਸ ਪਾਤਰ ਬਣਾਉਣਾ ਹੁੰਦਾ ਸੀ। ਇਨ੍ਹਾਂ ਵਿਚੋਂ ਕਦੇ ਕਦੇ ਅਜਿਹੇ ਮਹਾਂਪੁਰਸ਼ ਵੀ ਪੈਦਾ ਹੋ ਜਾਂਦੇ, ਜੋ ਕੁਦਰਤ ਦੇ ਰਹੱਸਾਂ ਨੂੰ ਵਿਵੇਕ ਨਾਲ ਸਮਝ ਕੇ ਸੱਚਾਈ ਦੀ ਭਾਲ ਕਰਦੇ ਰਹੇ। ਉਨ੍ਹਾਂ ਨੂੰ ਅੱਜ ਦੀ ਬੋਲੀ ਵਿਚ ਅਸੀਂ ਕੁਦਰਤੀ ਵਿਗਿਆਨੀ ਕਹਿ ਸਕਦੇ ਹਾਂ। ਭਾਵੇਂ ਉਨ੍ਹਾਂ ਵਲੋਂ ਖੋਜੀਆਂ ਸੱਚਾਈਆਂ ਨੂੰ ਦਬਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਰਿਹਾ ਹੈ, ਪਰ ਉਹ ਫੇਰ ਵੀ ਸਾਡੇ ਤੱਕ ਪਹੁੰਚ ਜਾਂਦੀਆਂ ਰਹੀਆਂ ਹਨ।
ਇਨ੍ਹਾਂ ਵਿਗਿਆਨੀਆਂ ਅਨੁਸਾਰ ਮਾਦਾ ਅਤੇ ਊਰਜਾ ਪਰਸਪਰ ਇੱਕ ਦੂਜੇ ਵਿਚ ਬਦਲਣਯੋਗ ਹਨ। ਉਨ੍ਹਾਂ ਅਨੁਸਾਰ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹਰ ਪਾਸੇ ਊਰਜਾ ਪਸਰੀ ਹੋਈ ਸੀ। ਇਸੇ ਵਿਚੋਂ ਕੁਝ ਊਰਜਾ ਮਾਦੇ ਵਿਚ ਬਦਲੀ ਅਤੇ ਉਸੇ ਮਾਦੇ ਤੋਂ ਇਹ ਸਾਰਾ ਸੰਸਾਰ ਹੋਂਦ ਵਿਚ ਆਇਆ। ਇਸ ਸੰਸਾਰ ਦੀ ਹੋਂਦ ਮਾਦੇ ਕਰਕੇ ਅਤੇ ਮਾਦੇ ਦੀ ਹੋਂਦ ਊਰਜਾ ਕਰਕੇ ਹੈ, ਭਾਵ ਇਸ ਸਭ ਕੁਝ ਦੀ ਹੋਂਦ ਓਨਾ ਚਿਰ ਹੈ, ਜਿੰਨਾ ਚਿਰ ਇਹ ਊਰਜਾ ਉਸ ਵਿਚ ਰਹਿੰਦੀ ਹੈ।
ਇਸ ਗੱਲ ਨੂੰ ਅਸੀਂ ਮਾਦੇ ਦੀ ਬਣਤਰ ਸਮਝ ਕੇ ਆਸਾਨੀ ਨਾਲ ਸਮਝ ਸਕਦੇ ਹਾਂ। ਮਾਦਾ ਬਹੁਤ ਛੋਟੇ ਛੋਟੇ ਕਣਾਂ ਤੋਂ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਐਟਮ ਅਤੇ ਪੰਜਾਬੀ ਵਿਚ ਪ੍ਰਮਾਣੂ ਕਿਹਾ ਜਾਂਦਾ ਹੈ। ਹਰੇਕ ਪ੍ਰਮਾਣੂ ਅੱਗੇ ਕਈ ਕਣਾਂ ਤੋਂ ਬਣਿਆ ਹੋਇਆ ਹੈ। ਇਨ੍ਹਾਂ ਵਿਚੋਂ ਮੈਂ ਸਿਰਫ ਦੋ ਤਰ੍ਹਾਂ ਦੇ ਕਣਾਂ-ਪ੍ਰੋਟਾਨ ਅਤੇ ਇਲੈਕਟ੍ਰਾਨ ਦੀ ਗੱਲ ਕਰਾਂਗਾ। ਪ੍ਰੋਟਾਨ ‘ਤੇ ਪਾਜੇਟਿਵ ਚਾਰਜ ਹੁੰਦਾ ਹੈ ਅਤੇ ਇਹ ਪ੍ਰਮਾਣੂ ਦੇ ਕੇਂਦਰ ਵਿਚ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਇਲੈਕਟ੍ਰਾਨ ‘ਤੇ ਨੈਗੇਟਿਵ ਚਾਰਜ ਹੁੰਦਾ ਹੈ ਅਤੇ ਇਹ ਨਿਊਕਲੀਅਸ ਦੁਆਲੇ ਘੁੰਮਦੇ ਹਨ, ਜਿਸ ਤਰ੍ਹਾਂ ਧਰਤੀ ਤੇ ਹੋਰ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ। ਪਦਾਰਥ ਗਰਮ ਕਰਨ ‘ਤੇ ਫੈਲਦੇ ਅਤੇ ਠੰਡਾ ਕਰਨ ‘ਤੇ ਸੁੰਗੜਦੇ ਹਨ। ਇਸ ਦਾ ਕਾਰਨ ਸਮਝਣ ਵਾਸਤੇ ਆਪਾਂ ਪ੍ਰਮਾਣੂ ਤੋਂ ਸ਼ੁਰੂ ਕਰ ਸਕਦੇ ਹਾਂ। ਗਰਮ ਕਰਨ ਤੇ ਇਲੈਕਟ੍ਰਾਨ ਨੂੰ ਊਰਜਾ ਮਿਲਣ ਕਰਕੇ ਉਨ੍ਹਾਂ ਦੀ ਗਤੀ ਤੇਜ ਹੋ ਜਾਂਦੀ ਹੈ ਅਤੇ ਉਹ ਵੱਧ ਥਾਂ ਘੇਰਦੇ ਹਨ। ਪ੍ਰਮਾਣੂ ਅੱਗੇ ਨਾਲੋਂ ਵੱਡਾ ਹੋ ਜਾਂਦਾ ਹੈ। ਸਿੱਟੇ ਵਜੋਂ ਪਦਾਰਥ ਫੈਲ ਜਾਂਦਾ ਹੈ। ਠੰਡਾ ਕਰਨ ‘ਤੇ ਇਲੈਕਟ੍ਰਾਨ ਦੀ ਗਤੀ ਘਟ ਜਾਂਦੀ ਹੈ ਅਤੇ ਉਹ ਨਿਊਕਲੀਅਸ ਦੇ ਨੇੜੇ ਹੋ ਜਾਂਦੇ ਹਨ। ਪ੍ਰਮਾਣੂ ਅੱਗੇ ਨਾਲੋਂ ਛੋਟਾ ਹੋ ਜਾਂਦਾ ਹੈ, ਸਿੱਟੇ ਵਜੋਂ ਪਦਾਰਥ ਸੁੰਗੜ ਜਾਂਦਾ ਹੈ।
ਵਿਗਿਆਨ ਦੀ ਭਾਸ਼ਾ ਅਨੁਸਾਰ ਕਿਸੇ ਪਦਾਰਥ ਨੂੰ ਗਰਮ ਕਰਨ ਦਾ ਮਤਲਬ ਉਸ ਨੂੰ ਊਰਜਾ ਦੇਣਾ ਹੁੰਦਾ ਹੈ ਅਤੇ ਠੰਡਾ ਕਰਨ ਦਾ ਉਸ ਵਿਚੋਂ ਊਰਜਾ ਕੱਢਣਾ। ਪ੍ਰਮਾਣੂ ਨੂੰ ਕਿੰਨਾ ਵੀ ਠੰਡਾ ਕਰ ਲਈਏ, ਉਸ ਵਿਚੋਂ ਸਾਰੀ ਊਰਜਾ ਨਹੀਂ ਕੱਢੀ ਜਾ ਸਕਦੀ। ਜੇ ਕਿਸੇ ਕਾਰਨ ਇਹ ਊਰਜਾ ਨਿਕਲ ਜਾਵੇ ਤਾਂ ਪ੍ਰਮਾਣੂ ਆਪਣੀ ਹੋਂਦ ਗਵਾ ਲੈਂਦਾ ਹੈ, ਪਰ ਇਹ ਊਰਜਾ ਖਤਮ ਨਹੀਂ ਹੁੰਦੀ। ਇਸ ਤਰ੍ਹਾਂ ਸਮਝ ਵਿਚ ਆਉਂਦਾ ਹੈ ਕਿ ਇਹ ਊਰਜਾ ਇੱਕ ਅਜਿਹੀ ਊਰਜਾ ਹੈ, ਜੋ ਇਸ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੌਜੂਦ ਸੀ ਅਤੇ ਇਸ ਦੇ ਖਤਮ ਹੋਣ ਪਿਛੋਂ ਵੀ ਮੌਜੂਦ ਰਹੇਗੀ।
ਇਸ ਊਰਜਾ ਦੇ ਗੁਣ ਅਤੇ ਵਰਤਾਰੇ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ, “ਇਕ ਅਲੋਕਾਰੀ ਸੱਚੀ ਹੋਂਦ ਵਾਲੀ ਊਰਜਾ ਹੈ, ਜੋ ਹਰ ਥਾਂ ਮੌਜੂਦ ਹੈ। ਇਹੀ ਊਰਜਾ ਮਾਦਾ ਬਣਾਉਂਦੀ ਹੈ, ਜਿਸ ਤੋਂ ਇਹ ਬ੍ਰਹਿਮੰਡ ਅਤੇ ਇਸ ਵਿਚਲੇ ਸਾਰੇ ਜੀਵ ਤੇ ਨਿਰਜੀਵ ਬਣਦੇ ਹਨ, ਜਿਨ੍ਹਾਂ ਵਿਚ ਇਹ ਸਮਾਈ ਰਹਿੰਦੀ ਹੈ। ਇਹ ਪੈਦਾ ਨਹੀਂ ਹੁੰਦੀ, ਭਾਵ ਇਹ ਆਪਣਾ ਮੂਲ ਆਪ ਹੀ ਹੈ ਅਤੇ ਨਾ ਇਹ ਕਦੇ ਖਤਮ ਹੁੰਦੀ ਹੈ। ਇਹ ਆਪਣੇ ਨਿਯਮਾਂ ਅਨੁਸਾਰ ਕਾਰਜ ਕਰਦੀ ਹੈ। ਹੋਰ ਕਿਸੇ ਦਾ ਵੀ ਇਸ ‘ਤੇ ਕੋਈ ਅਸਰ ਨਹੀਂ ਹੁੰਦਾ। ਇਸ ਦਾ ਆਪਣਾ ਕੋਈ ਰੰਗ, ਰੂਪ ਜਾਂ ਆਕਾਰ ਨਹੀਂ ਹੁੰਦਾ, ਪਰ ਇਹ ਮਾਦੇ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਇਸ ਨੂੰ ਸਮਝਣ ਲਈ ਵਿਵੇਕ ਬੁੱਧੀ ਅਤੇ ਵਿਧੀ ਦੀ ਲੋੜ ਹੈ।”
ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਵਹਿਮਾਂ ਭਰਮਾਂ, ਝੂਠੇ ਕਰਮ-ਕਾਂਡ ਤੇ ਅੰਧਵਿਸ਼ਵਾਸਾਂ ਦੇ ਜੰਜਾਲ ਵਿਚੋਂ ਕੱਢਣ ਅਤੇ ਮਨੁੱਖਤਾ ਵਿਚ ਆਪਸੀ ਭਰਾਤਰੀ ਭਾਵ ਪੈਦਾ ਕਰਨ ਲਈ ਦੂਰ ਦੂਰ ਤੱਕ ਪ੍ਰਚਾਰ ਕੀਤਾ। ਇਸ ਮੰਤਵ ਲਈ ਗੁਰੂ ਜੀ ਨੇ ਭਾਵੇਂ ਸੂਤਕ ਦੇ ਵਹਿਮ ‘ਚੋਂ ਕੱਢਣਾ ਸੀ ਜਾਂ ਜਨੇਊ ਦੇ ਝੂਠੇ ਕਰਮ ਕਾਂਡ ਨੂੰ ਫਜ਼ੂਲ ਦੱਸਣਾ ਸੀ ਅਤੇ ਭਾਵੇਂ ਸੂਰਜ ਤੱਕ ਪਾਣੀ ਪਹੁੰਚਾਉਣ ਦਾ ਅੰਧਵਿਸ਼ਵਾਸ ਦੂਰ ਕਰਨਾ ਸੀ, ਉਨ੍ਹਾਂ ਹਮੇਸ਼ਾ ਤਰਕ ਅਤੇ ਦਲੀਲ ਨੂੰ ਮੁੱਖ ਰੱਖਿਆ। ਉਨ੍ਹਾਂ ਦੀ ਸਮੁੱਚੀ ਬਾਣੀ ਵਿਚ ਹਰ ਸਮਝਾਉਣੀ ਵਿਚੋਂ ਵਿਵੇਕ ਝਲਕਦਾ ਹੈ। ਇਸੇ ਲਈ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਪ੍ਰਮਾਣਤ ਕਰਦਾ ਹੈ।
ਉਸ ਵੇਲੇ ਪੁਜਾਰੀ ਲੋਕ ਆਪੋ ਆਪਣੇ ਹਾਕਮਾਂ ਦੀ ਕੋਝੀ ਮਿਲੀਭੁਗਤ ਨਾਲ ਆਪਣੀਆਂ ਪੁਰਾਤਨ ਧਾਰਮਿਕ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਜਿਉਂ ਦੀ ਤਿਉਂ ਕਾਇਮ ਰੱਖ ਰਹੇ ਸਨ। ਇਨ੍ਹਾਂ ਮਾਨਤਾਵਾਂ ਕਰਕੇ ਸਮੁੱਚੀ ਮਨੁੱਖਤਾ ਫੋਕੇ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਫਸ ਕੇ ਅਨੇਕਾਂ ਕਰਮ-ਕਾਂਡਾਂ ਦਾ ਸ਼ਿਕਾਰ ਬਣੀ ਹੋਈ ਸੀ। ਪੁਜਾਰੀ ਲੋਕ ਪਾਠ-ਪੂਜਾ ਅਤੇ ਕਰਮ-ਕਾਂਡ ਦੇ ਨਾਂ ‘ਤੇ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕਰ ਰਹੇ ਸਨ। ਇਸ ਸਭ ਕਾਸੇ ਤੋਂ ਵੀ ਉਪਰ ਇਨ੍ਹਾਂ ਧਾਰਮਿਕ ਮਾਨਤਾਵਾਂ ਦਾ ਸਭ ਤੋਂ ਕੋਝਾ ਪੱਖ ਮਨੁੱਖ ਜਾਤੀ ਨੂੰ ਵੱਖ ਵੱਖ ਧੜਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਇੱਕ ਦੂਜੇ ਵਿਰੁਧ ਭਰਾ ਮਾਰੂ ਜੰਗ ਵੱਲ ਤੋਰਨਾ ਹੈ। ਲੋਕਾਂ ਨੂੰ ਆਪਸ ਵਿਚ ਪਾੜ ਕੇ ਰੱਖਣ ਵਾਲਾ ਧਰਮਾਂ ਦਾ ਇਹ ਕੋਝਾ ਪੱਖ ਹਾਕਮਾਂ ਲਈ ਬਹੁਤ ਕੰਮ ਦਾ ਹੁੰਦਾ ਹੈ। ਅਜਿਹੇ ਸਮੇਂ ਮਨੁੱਖਤਾ ਨੂੰ ਕਰਮ ਕਾਂਡੀ ਲੁੱਟ-ਘਸੁੱਟ ਅਤੇ ਭਰਾ ਮਾਰੂ ਵਿਰੋਧ ਤੋਂ ਬਚਾਉਣ ਲਈ ਗੁਰੂ ਜੀ ਨੇ ਪੁਰਾਤਨ ਧਾਰਮਿਕ ਮਾਨਤਾਵਾਂ ਨੂੰ ਰੱਦ ਕਰਕੇ ਸਮੁੱਚੀ ਮਾਨਵਤਾ ਵਿਚ ਭਰਾਤਰੀ ਭਾਵ ਅਤੇ ਇੱਕਸੁਰਤਾ ਕਾਇਮ ਕਰਨ ਹਿਤ ਇੱਕ ਸੱਚਾਈ ਭਰਪੂਰ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਦਾ ਮੂਲ ਮੰਤਰ ਬਖਸ਼ਿਆ।
ਹੁਣ ਮੈਂ ਵਿਗਿਆਨ ਦੀ ਇੱਕ ਹੋਰ ਲੱਭਤ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਜਾਂਦੇ ਹਨ। ਸੂਰਜ ਗ੍ਰਹਿਣ ਦਾ ਦਿਨ, ਸਮਾਂ ਤੇ ਸਥਾਨ ਜੰਤਰੀਆਂ ਵਿਚ ਪਹਿਲਾਂ ਹੀ ਨਿਰਧਾਰਤ ਕੀਤਾ ਹੋਇਆ ਸੀ। ਇਨ੍ਹਾਂ ਗਿਣਤੀਆਂ-ਮਿਣਤੀਆਂ ਦੇ ਆਧਾਰ ‘ਤੇ ਉਨ੍ਹਾਂ ਨੇ ਅਗਲੇ ਹਜਾਰਾਂ ਸਾਲਾਂ ਵਾਸਤੇ ਚੰਦ ਅਤੇ ਸੂਰਜ ਗ੍ਰਹਿਣਾਂ ਦੇ ਸਮੇਂ ਤੇ ਸਥਾਨ ਨਿਸ਼ਚਿਤ ਕਰ ਦਿੱਤੇ ਹੋਏ ਸਨ। ਇਸ ਤੋਂ ਲਗਦਾ ਹੈ ਕਿ ਪੜ੍ਹੇ-ਲਿਖੇ ਲੋਕਾਂ ਨੂੰ ਤਾਂ ਭਾਵੇਂ ਅਕਾਸ਼ ਵਿਚਲੇ ਸੂਰਜ, ਚੰਦ, ਤਾਰੇ ਤੇ ਹੋਰ ਗ੍ਰਹਿਆਂ ਬਾਰੇ ਜਾਣਕਾਰੀ ਸੀ, ਪਰ ਆਮ ਲੋਕਾਂ ਵਿਚ ਤਾਂ ਇਹੀ ਅੰਧਵਿਸ਼ਵਾਸ ਪੱਕਾ ਕੀਤਾ ਹੋਇਆ ਸੀ ਕਿ ਸੂਰਜ ਨੂੰ ਗ੍ਰਹਿਣ ਲੱਗਣ ਦਾ ਕਾਰਨ ਸੂਰਜ ਵਲੋਂ ਰਾਕਸ਼ਾਂ ਦਾ ਕਰਜਾ ਨਾ ਮੋੜ ਸਕਣ ਦੀ ਮਜਬੂਰੀ ਹੈ। ਇਸ ਲਈ ਪੁਜਾਰੀ ਲੋਕ ਰਾਕਸ਼ਾਂ ਵਿਰੁਧ ਗੁੱਸੇ ਦਾ ਵਿਖਾਵਾ ਕਰਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਵਾਸਤੇ ਉਕਸਾਉਂਦੇ ਸਨ ਤਾਂ ਕਿ ਇਸ ਮਾਇਆ ਨਾਲ ਰਾਕਸ਼ਾਂ ਦਾ ਮੱਥਾ ਡੰਮ ਕੇ ਸੂਰਜ ਦਾ ਖਹਿੜਾ ਛੁਡਵਾਇਆ ਜਾ ਸਕੇ। ਧਰਤੀ ਬਾਰੇ ਵੀ ਪੁਜਾਰੀਆਂ ਨੇ ਆਮ ਲੋਕਾਂ ਨੂੰ ਇਹੀ ਜਚਾਇਆ ਹੋਇਆ ਸੀ ਕਿ ਇਹ ਧਰਤੀ ਕਿਸੇ ਬਲਦ ਦੇ ਸਿੰਗ ‘ਤੇ ਟਿਕੀ ਹੋਈ ਹੈ। ਥੱਕ ਕੇ ਜਦੋਂ ਬਲਦ ਆਪਣਾ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ।
ਗੁਰੂ ਜੀ ਨੇ ਲੋਕਾਂ ਨੂੰ ਅਜਿਹੇ ਅਤੇ ਹੋਰ ਅਨੇਕਾਂ ਅੰਧਵਿਸ਼ਵਾਸਾਂ ਵਿਚੋਂ ਕੱਢਣ ਲਈ ਆਮ ਸਮਝ ਵਿਚ ਆਉਣ ਵਾਲੀਆਂ ਦਲੀਲਾਂ ਨਾਲ ਸਮਝਾਇਆ। ਅਜਿਹਾ ਕਰਨ ਲਈ ਗੁਰੂ ਜੀ ਨੂੰ ਉਸ ਵੇਲੇ ਮੌਜੂਦ ਗਿਆਨ ਅਤੇ ਜਾਣਕਾਰੀਆਂ ਦਾ ਅਧਿਐਨ ਕਰਨ ਵਾਸਤੇ ਕਿੰਨੀ ਘਾਲਣਾ ਤੇ ਤਰੱਦਦ ਕਰਨਾ ਪਿਆ ਹੋਊ, ਸਾਡੀ ਕਲਪਨਾ ਤੋਂ ਵੀ ਬਾਹਰ ਹੈ। ਇਹੀ ਨਹੀਂ, ਉਨ੍ਹਾਂ ਨੇ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਲਈ ਪ੍ਰੇਰਨ ਵਾਸਤੇ ਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਖੇਤੀਬਾੜੀ ਵੀ ਕੀਤੀ।
ਸਾਡੇ ਦੁੱਧ ਚਿੱਟੇ ਚੋਲਿਆਂ ਵਾਲੇ ਡੇਰੇਦਾਰ ਤੇ ਪੁਜਾਰੀ ਬਾਬੇ ਆਪਣਾ ਹਲਵਾ ਮੰਡਾ ਚਲਦਾ ਰੱਖਣ ਲਈ ਗੁਰੂ ਨਾਨਕ ਸਾਹਿਬ ਦੀਆਂ ਕੀਤੀਆਂ ਘਾਲਣਾਵਾਂ ਨੂੰ ਕੌਡੀਆਂ ਘੱਟੇ ਰੋਲਣ ਵਿਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਵਲੋਂ ਆਪਣੇ ਹੱਥੀਂ ਕਿਰਤ ਕਰਨਾ ਤਾਂ ਦੂਰ, ਇਹ ਤਾਂ ਆਪਣੇ ਨਿੱਜੀ ਕੰਮ ਵੀ ਆਪ ਕਰਨ ਵਿਚ ਹੱਤਕ ਸਮਝਦੇ ਹਨ। ਪੜ੍ਹਾਈ ਪੱਖੋਂ ਤਾਂ ਇਨ੍ਹਾਂ ਵਿਚੋਂ ਬਹੁਤੇ ਸਕੂਲੋਂ ਹੀ ਭੱਜੇ ਹੁੰਦੇ ਐ, ਤੇ ਜੇ ਸਾਰੇ ਨਹੀਂ ਤਾਂ ਬਹੁਤੇ ਆਪਣੇ ਜੀਵਨ ਦੀਆਂ ਜਿੰਮੇਵਾਰੀਆਂ ਤੋਂ ਤਾਂ ਭੱਜੇ ਹੋਏ ਹੁੰਦੇ ਹੀ ਹਨ। ਆਪਣੇ ਸ਼ਰਧਾਲੂਆਂ ਵਿਚ ਆਪਣੇ ਪਹੁੰਚੇ ਹੋਣ ਦਾ ਭੁਲੇਖਾ ਪਾਉਣ ਲਈ ਆਪਣੇ ਖਾਸ ਚੇਲਿਆਂ (ਏਜੰਟਾਂ) ਰਾਹੀਂ ਬਿਲਕੁਲ ਅਸੰਭਵ ਘਟਨਾਵਾਂ ਬੜੇ ਸ਼ਰਧਾ ਪੂਰਵਕ ਢੰਗ ਨਾਲ ਸੁਣਵਾਉਂਦੇ ਹਨ। ਮਿਸਾਲ ਵਜੋਂ ਸੁਣਾਇਆ ਜਾਂਦਾ ਹੈ ਕਿ ਸਾਡੇ ਸੰਤ ਮਹਾਰਾਜ ਐਨੇ ਪਹੁੰਚੇ ਹੋਏ ਹਨ ਕਿ ਹਰ ਰੋਜ ਸੁਭਾ ਨਿਤਨੇਮ ਕਰਨ ਤੋਂ ਪਹਿਲਾਂ ਸਮਾਧੀ ਲਾ ਕੇ ਅੰਮ੍ਰਿਤਸਰ ਪਵਿੱਤਰ ਸਰੋਵਰ ਵਿਚ ਇਸ਼ਨਾਨ ਅਤੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਆਉਂਦੇ ਹਨ ਤੇ ਫਿਰ ਨਿਤਨੇਮ ਪੂਰਾ ਕਰਦੇ ਹਨ।
ਅਜਿਹੀਆਂ ਕੋਝੀਆਂ ਹਰਕਤਾਂ ਨੂੰ ਵਿਸ਼ਵਾਸ ਯੋਗ ਬਣਾਉਣ ਲਈ ਇਹ ਬਾਬੇ ਅਨੇਕਾਂ ਕਰਾਮਾਤੀ ਕਥਾ ਕਹਾਣੀਆਂ ਗੁਰੂ ਨਾਨਕ ਦੇਵ ਨਾਲ ਜੋੜ ਕੇ ਸੁਣਾਉਂਦੇ ਰਹੇ ਹਨ, ਜਿਨ੍ਹਾਂ ਵਿਚੋਂ ਇੱਕ, ਗੁਰੂ ਨਾਨਕ ਵਲੋਂ ਭਾਈ ਮਰਦਾਨੇ ਨੂੰ ਆਖਣਾ, ਮਰਦਾਨਿਆ ਅੱਖਾਂ ਮੀਚ ਤੇ ਹਜਾਰਾਂ ਮੀਲਾਂ ਦਾ ਸਫਰ ਸਕਿੰਟਾਂ ਵਿਚ ਤੈਅ ਹੋ ਜਾਣਾ ਹੁੰਦਾ ਸੀ। ਅਜਿਹੀਆਂ ਕਥਾਵਾਂ ਅਤੇ ਸੁਣਾਉਣ ਵਾਲੇ ਦੇ ਕ੍ਰਿਸ਼ਮਈ ਅੰਦਾਜ਼ ਕਰਕੇ ਸ਼ਰਧਾਲੂਆਂ ਦੇ ਮਨ ਮਸਤਕ ‘ਤੇ ਬੜਾ ਗਹਿਰਾ ਪ੍ਰਭਾਵ ਪੈਂਦਾ ਤੇ ਉਹ ਅਜਿਹੇ ਬਾਬਿਆਂ ਨੂੰ ਹੀ ਗੁਰੂ ਜੀ ਵਰਗੇ ਸਮਝਣ ਲੱਗ ਪੈਂਦੇ।
ਕੁਝ ਸਾਲ ਪਹਿਲਾਂ ਜਦ ਵਿਦਵਾਨ ਚਿੰਤਕਾਂ ਨੇ ਇਨ੍ਹਾਂ ਕਰਾਮਾਤੀ ਕਥਾਵਾਂ ਨੂੰ ਝੁਠਲਾ ਕੇ ਸਾਬਤ ਕੀਤਾ ਕਿ ਗੁਰੂ ਜੀ ਕਰਾਮਾਤਾਂ ਨਾਲ ਨਹੀਂ, ਸਗੋਂ ਤੁਰ ਤੁਰ ਕੇ ਪ੍ਰਚਾਰ ਕਰਦੇ ਰਹੇ ਸਨ, ਉਸ ਵੇਲੇ ਇਹ ਪੁਜਾਰੀ ਬਾਬੇ ਬੜਾ ਤੜਪੇ ਤੇ ਵਿਦਵਾਨਾਂ ਦਾ ਪੁਰਜੋਰ ਵਿਰੋਧ ਕਰਨ ਲਈ ਪ੍ਰਚਾਰ ਕਰਦੇ ਰਹੇ ਕਿ ਇਹ ਨਾਸਤਿਕ ਲੋਕ ਆਮ ਸ਼ਰਧਾਲੂਆਂ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਹਨ ਅਤੇ ਲੋਕਾਂ ਦੇ ਮਨਾਂ ਵਿਚੋਂ ਗੁਰੂ ਜੀ ਪ੍ਰਤੀ ਆਦਰ ਸਤਿਕਾਰ ਖਤਮ ਕਰਨ ਦੀ ਸਾਜਿਸ਼ ਕਰ ਰਹੇ ਹਨ; ਪਰ ਜਿਉਂ ਜਿਉਂ ਲੋਕਾਂ ਨੂੰ ਅਸਲੀਅਤ ਦੀ ਸਮਝ ਆਉਂਦੀ ਗਈ, ਲੋਕਾਂ ਵਿਚ ਗੁਰੂ ਜੀ ਪ੍ਰਤੀ ਅੰਨੀ ਸ਼ਰਧਾ ਦੀ ਥਾਂ ਸੱਚੀ ਸੁੱਚੀ ਸ਼ਰਧਾ, ਯਕੀਨ ਅਤੇ ਸਤਿਕਾਰ ਵਧਦਾ ਗਿਆ, ਕਿਉਂਕਿ ਹੁਣ ਉਨ੍ਹਾਂ ਨੂੰ ਗੁਰੂ ਜੀ ਦੀ ਅਸਲ ਮਹਾਨਤਾ ਦਾ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਗੁਰੂ ਲੋਕਾਂ ਵਿਚੋਂ ਅੰਧਵਿਸ਼ਵਾਸ ਅਤੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਕਿਸੇ ਬਾਹਰੀ ਗੈਬੀ ਸ਼ਕਤੀ ਦਾ ਆਸਰਾ ਨਹੀਂ ਸੀ ਲੈਂਦੇ, ਸਗੋਂ ਆਪਣੇ ਸੁਖ ਅਰਾਮ ਤਿਆਗ ਕੇ, ਪੈਦਲ ਬਿਖੜੇ ਪੈਂਡਿਆਂ ‘ਤੇ ਚਲਦਿਆਂ ਅਤੇ ਬਹੁਤੀ ਵਾਰ ਅਣਕਿਆਸੀਆਂ ਮੁਸੀਬਤਾਂ ਖਿੜੇ ਮੱਥੇ ਸਹਾਰਦੇ ਮਨੁੱਖਤਾ ਨੂੰ ਸੱਚ ਦੇ ਰਾਹ ‘ਤੇ ਤੋਰਨ ਲਈ ਸੱਚੀ ਸੁੱਚੀ ਕੁਰਬਾਨੀ ਕਰਦੇ ਰਹੇ ਸਨ।
ਇਸੇ ਤਰ੍ਹਾਂ ਇਨ੍ਹਾਂ ਪੁਜਾਰੀ ਬਾਬਿਆਂ ਵਲੋਂ ਆਪਣੇ ਚੇਲਿਆਂ ਦੀ ਗੁੱਝੀ ਮਿਲੀਭੁਗਤ ਨਾਲ ਆਪਣੇ ਆਪ ਨੂੰ ਤਿੰਨਾਂ ਲੋਕਾਂ ਦੇ ਜਾਣੀ ਜਾਣ ਤੇ ਅੰਤਰਯਾਮੀ ਹੋਣ ਦਾ ਭੁਲੇਖਾ ਪਾਉਣ ਲਈ ਗੁਰੂ ਜੀ ਨਾਲ ਅਜਿਹੀਆਂ ਕਥਾ ਕਹਾਣੀਆਂ ਜੋੜੀਆਂ ਜਾਂਦੀਆਂ ਰਹੀਆਂ ਹਨ, ਜਿਵੇਂ ਗੁਰੂ ਜੀ ਨੇ ਸੈਂਕੜੇ ਸਾਲ ਪਹਿਲਾਂ ਵਿਗਿਆਨ ਦੀਆਂ ਅਜਿਹੀਆਂ ਖੋਜਾਂ ਬਾਰੇ ਦਸ ਦਿੱਤਾ ਸੀ, ਜਦੋਂ ਕਿ ਵਿਗਿਆਨ ਅਜੇ ਪੈਦਾ ਹੀ ਨਹੀਂ ਸੀ ਹੋਇਆ। ਇਸ ਗੱਲ ਵਿਚ ਕੋਈ ਸੱਚਾਈ ਨਹੀਂ ਹੈ। ਗੁਰੂ ਜੀ ਨੇ ਪੂਰੀ ਮਿਹਨਤ ਨਾਲ ਉਸ ਵੇਲੇ ਦਾ ਗਿਆਨ ਹਾਸਲ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ। ਇਹ ਭਾਵੇਂ ਠੀਕ ਹੈ ਕਿ ਇੱਕ ਵੱਖਰੇ ਵਿਸ਼ੇ ਦੇ ਤੌਰ ‘ਤੇ ਵਿਗਿਆਨ ਦੀ ਪੜ੍ਹਾਈ ਕੁਝ ਸੌ ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ, ਪਰ ਮਨੁੱਖ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਹੋਂਦ ਮਨੁੱਖ ਜਿੰਨੀ ਹੀ ਪੁਰਾਣੀ ਹੈ। ਬੀਜ ਬੀਜ ਕੇ ਪੌਦੇ ਉਗਾਉਣ ਦੀ ਖੋਜ ਨੂੰ ਅਸੀਂ ਪਹਿਲੀ ਵਿਗਿਆਨਕ ਖੋਜ ਕਹਿ ਸਕਦੇ ਹਾਂ।
ਪੁਜਾਰੀ ਬਾਬਿਆਂ ਵਲੋਂ ਗੁਰੂ ਸਾਹਿਬਾਨ ਨਾਲ ਮਨੋਕਲਪਿਤ, ਅੰਧਵਿਸ਼ਵਾਸੀ ਅਤੇ ਕਰਾਮਾਤੀ ਕਥਾਵਾਂ ਜੋੜਨ ਦਾ ਮੰਤਵ ਸਾਨੂੰ ਗੁਰੂ ਸਾਹਿਬਾਨ ਦੀਆਂ ਅਸਲੀ ਸਿਖਿਆਵਾਂ ਤੋਂ ਦੂਰ ਕਰਕੇ, ਉਨ੍ਹਾਂ ਦੀ ਸਿਰਫ ਪੂਜਾ ਵੱਲ ਤੋਰ ਕੇ ਅੰਤ ਉਨ੍ਹਾਂ ਬਾਬਿਆਂ ਦੀ ਸ਼ਰਨ ਵਿਚ ਪਹੁੰਚਣ ਲਈ ਤਿਆਰ ਕਰਨਾ ਹੈ। ਇਸ ਲਈ ਇਹ ਨਿਰਣਾ ਕਰਨਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੀਆਂ ਸੱਚੀਆਂ ਸੁੱਚੀਆਂ ਸਿਖਿਆਵਾਂ ‘ਤੇ ਚਲਣਾ ਹੈ ਜਾਂ ਇਨ੍ਹਾਂ ਪੁਜਾਰੀਆਂ ਦੀ ਲੁੱਟ ਦਾ ਸ਼ਿਕਾਰ ਬਣੇ ਰਹਿਣਾ ਹੈ!

Mool Mantar – A scientific explantion – Part 1

ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇੱਕੋ ਹੀ?
ਡਾ. ਸੁਖਪਾਲ ਸੰਘੇੜਾ

ਗੁਰੂ ਨਾਨਕ ਦੇਵ ਜੀ ਇੱਕ ਮਹਾਨ ਫਿਲਾਸਫਰ ਸਨ। ਫਲਸਫਾ ਸ਼ਬਦ ਦਾ ਮੁੱਢ ਇਕ ਗਰੀਕ ਲਫਜ਼ ਹੈ, ਜਿਸ ਦਾ ਅਰਥ ਹੈ, ਗਿਆਨ ਤੇ ਸਿਆਣਪ ਲਈ ਪਿਆਰ। ਸੋ, ਫਲਸਫਾ ਅਧਿਅਨ ਦਾ ਅਜਿਹਾ ਖੇਤਰ ਹੈ, ਜਿਸ ਵਿਚ ਗਿਆਨ ਦੇ ਹਰ ਵਿਸ਼ੇ, ਜਿਵੇਂ ਹੋਂਦ, ਮਨ, ਧਰਮ, ਤਰਕ, ਕੁਦਰਤ, ਬ੍ਰਹਿਮੰਡ ਆਦਿ ਬਾਰੇ ਬੁਨਿਆਦੀ ਸੁਆਲ ਪੁੱਛੇ ਜਾਂਦੇ ਹਨ ਅਤੇ ਜੁਆਬ ਲੱਭਣ ਵਿਚ ਦਰਪੇਸ਼ ਸਮੱਸਿਆਵਾਂ ਨੂੰ ਪ੍ਰਭਾਸ਼ਿਤ ਕਰਕੇ ਉਨ੍ਹਾਂ ਦਾ ਹੱਲ ਕੱਢਿਆ ਜਾਂਦਾ ਹੈ। ਪ੍ਰਾਚੀਨ ਫਲਸਫੇ ਵਿਚ, ਸਣੇ ਵਿਗਿਆਨ ਸਭ ਬੌਧਿਕ ਯਤਨ ਤੇ ਗਿਆਨ ਵਿਸ਼ੇ ਸ਼ਾਮਲ ਸਨ। ਮਿਸਾਲ ਵਜੋਂ,  ਫਿਲਾਸਫਰ ਅਰਸਤੂ (384-322 ਈਸਾ ਪੂਰਵ) ਦੁਨੀਆਂ ਦਾ ਪਹਿਲਾ ਭੌਤਿਕ ਵਿਗਿਆਨੀ ਵੀ ਮੰਨਿਆ ਜਾਂਦਾ ਹੈ।

ਸੰਕਲਪ ਤੇ ਖਿਆਲ ਫਲਸਫੇ ਦੇ ਕਿਸੇ ਵੀ ਵਿਸ਼ੇ ਦੇ ਬੁਨਿਆਦੀ ਤੱਤ ਹੁੰਦੇ ਹਨ। ਇਹ ਕੋਈ ਅਨਹੋਣੀ ਗੱਲ ਨਹੀਂ ਕਿ ਫਲਸਫੇ ਦੇ ਦੋ ਅਲੱਗ ਖੇਤਰਾਂ ਵਿਚ ਇੱਕੋ ਮੂਲ ਖਿਆਲ ਦੋ ਵੱਖ ਰੂਪਾਂ ਵਿਚ ਵੱਖਰੀ ਤਰ੍ਹਾਂ ਵਰਤਿਆ ਜਾਏ, ਤੇ ਉਸ ਵਰਤੋਂ ਦੇ ਨਤੀਜੇ ਉਨ੍ਹਾਂ ਦੋ ਖੇਤਰਾਂ ਵਿਚ ਵੱਖ ਵੱਖ ਨਿਕਲਣ। ਇਸ ਸੰਦਰਭ ਵਿਚ ਗੁਰਬਾਣੀ ਦੇ ਮੂਲ ਮੰਤਰ ਦੀ ਵਿਗਿਆਨ ਦੇ ਇੱਕ ਕੇਂਦਰੀ ਮੂਲ ਸਿਧਾਂਤ ਨਾਲ ਤੁਲਨਾ ਕਰਦਿਆਂ ਵੇਖਾਂਗੇ ਕਿ ਕਿੰਜ ਇਨ੍ਹਾਂ ਦੋਹਾਂ ਦੇ ਪਿੱਛੇ ਮੂਲ ਖਿਆਲ ਇੱਕ ਹੀ ਹੈ।

ਗੁਰਬਾਣੀ ਦਾ ਮੂਲ ਮੰਤਰ ਗੁਰਬਾਣੀ ਦਾ ਕੇਂਦਰੀ ਬਿੰਦੂ ਹੈ, ਜਿਸ ਦੁਆਲੇ ਬਾਕੀ ਦੀ ਬਾਣੀ ਘੁੰਮਦੀ ਹੈ। ਇਸ ਵਿਚ ਇਲਾਹੀ ਸ਼ਕਤੀ ਦਾ ਨਾਂ ਲਏ ਬਿਨਾ ਉਹਦੇ ਗੁਣ ਉਚਰੇ ਗਏ ਹਨ। ਜਪੁਜੀ ਸਾਹਿਬ ਵਿਚ ਦਰਜ ਮੂਲ ਮੰਤਰ ਨਾਲ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ, ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਕਲਾਮ ਵਿਚ ਫਰਮਾਉਂਦੇ ਹਨ:
ik onkar small ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”
ਪ੍ਰੋ: ਸਾਹਿਬ ਸਿੰਘ ਤੇ ਗੁਰਬਾਣੀ ਦੇ ਹੋਰ ਵਿਦਵਾਨਾਂ ਦੇ ਹਵਾਲਿਆਂ ‘ਤੇ ਆਧਾਰਤ ਹੇਠਾਂ ਇਸ ਮੂਲ ਮੰਤਰ ਦੀ ਵਿਆਖਿਆ ਸੰਖੇਪ ਵਿਚ ਪੇਸ਼ ਹੈ:
ਉਹ ਇਕ (੧) ਹੈ, ਪਰ ਹਰ ਥਾਂ ਨਿਰੰਤਰ ਮੌਜੂਦ ਹੈ, ਅਨੇਕ ਰੂਪਾਂ ਵਿਚ; ਸਰਬ ਵਿਆਪਕ (ਓ)। ਸਤਿਨਾਮੁ: ‘ਸਤਿ’ ਸ਼ਬਦ ਦੀ ਜੜ੍ਹ ਵਿਚ ਸੰਸਕ੍ਰਿਤ ਦੇ ਦੋ ਲਫਜ਼ ਹਨ, ਜਿਨ੍ਹਾਂ ਦੇ ਅਰਥ ਹਨ-ਹੋਂਦ ਤੇ ਪ੍ਰਮਾਣ। ਇਸ ਲਈ ‘ਸਤਿਨਾਮ’ ਦਾ ਮਤਲਬ ਹੋਇਆ, ਪ੍ਰਮਾਣਿਤ ਯਾਨਿ ਸੱਚੇ ਗੁਣਾਂ ਦੀ ਹੋਂਦ ਵਾਲਾ।
ਕਰਤਾ ਪੁਰਖੁ: ‘ਕਰਤਾ’ ਦਾ ਭਾਵ ਉਹ ਬ੍ਰਹਿਮੰਡ ਦਾ ਰਚਣਹਾਰਾ ਤੇ ਚਲਾਉਣ ਵਾਲਾ ਹੈ। ਹਿੰਦੂ ਫਲਸਫਾ, ਜੋ ਗੁਰੂ ਨਾਨਕ ਜੀ ਦਾ ਪਰਿਵਾਰਕ ਪਿਛੋਕੜ ਸੀ, ਦੇ ਸੰਖਿਆ ਮੱਤ ਅਨੁਸਾਰ ‘ਪੁਰਖੁ’ ਅਨੰਤ ਇਲਾਹੀ ਆਤਮਾ ਹੈ, ਜੋ ਨਸ਼ਟ ਨਹੀਂ ਕੀਤੀ ਜਾ ਸਕਦੀ। ਇੱਥੇ ਵੀ ਪੁਰਖੁ ਦਾ ਇਹੀ ਅਰਥ ਹੈ।
ਨਿਰਭਉ ਨਿਰਵੈਰ: ਉਹ ਡਰ ਤੇ ਵੈਰ ਤੋਂ ਉਪਰ ਹੈ। ਆਪਣੇ ਨਿਯਮਾਂ ਮੁਤਾਬਕ ਚੱਲਦਾ ਹੈ, ਭੈਅ ਜਾਂ ਵੈਰ ਵਿਚ ਨਹੀਂ।
ਅਕਾਲ ਮੂਰਤਿ: ਉਹ ਸਮੇਂ ਤੋਂ ਪਰ੍ਹੇ ਹੈ, ਭਾਵ ਉਹ ਸਦਾ ਤੋਂ ਇੱਥੇ ਹੈ ਤੇ ਨਸ਼ਟ ਨਹੀਂ ਕੀਤਾ ਜਾ ਸਕਦਾ (ਅਕਾਲ); ਉਹਦਾ ਆਪਣਾ ਕੋਈ ਰੂਪ ਨਹੀਂ ਪਰ ਫਿਰ ਵੀ ਉਹ ਪ੍ਰਗਟ (ਮੂਰਤਿ) ਰਹਿੰਦਾ ਹੈ।
ਅਜੂਨੀ: ਉਹ ਜੂਨਾਂ ਤੋਂ ਉਪਰ ਹੈ; ਜਨਮ-ਮਰਨ ਦੇ ਚੱਕਰ ਤੋਂ ਬਾਹਰ; ਨਾ ਪੈਦਾ ਤੇ ਨਾ ਨਸ਼ਟ ਕੀਤਾ ਜਾ ਸਕਦਾ ਹੈ।
ਸੈਭੰ: ਇਹ ਸ਼ਬਦ ਸੰਸਕ੍ਰਿਤ ਦੇ ਉਸ ਲਫਜ਼ ‘ਚੋਂ ਕੱਢਿਆ ਗਿਆ ਹੈ, ਜਿਸ ਦਾ ਅਰਥ ਹੈ, ਆਪਣੇ ਆਪ ਤੋਂ ਹੀ ਹੋਣ ਵਾਲਾ ਯਾਨਿ ਉਹ ਆਪਣਾ ਮੂਲ ਆਪ ਹੈ, ਕਿਸੇ ਹੋਰ ਚੀਜ਼ ਚੋਂ ਨਹੀਂ ਉਪਜਿਆ।
ਗੁਰ ਪ੍ਰਸਾਦਿ: ਉਹਨੂੰ ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਦਾ ਫਲਸਫਾ ਕਾਵਿ ਰੂਪ ਵਿਚ ਹੋਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕਿਉਂਕਿ ਫਿਲਾਸਫਰ ਅਕਸਰ ਸੁਆਲ ਤੋਂ ਸ਼ੁਰੂ ਕਰਦੇ ਹਨ, ਤਾਂ ਉਹ ਕਿਹੜਾ ਬੁਨਿਆਦੀ ਸੁਆਲ ਹੋਵੇਗਾ, ਜਿਸ ਦਾ ਜੁਆਬ ਹੈ, ਮੂਲ ਮੰਤਰ? ਮੂਲ ਮੰਤਰ ਤੋਂ ਸ਼ੁਰੂ ਕਰਕੇ, ਥੋੜ੍ਹੀ ਜਿਹੀ ਪੁੱਠੀ ਯਾਨਿ ਰਿਵਰਸ ਇੰਜੀਨੀਅਰਿੰਗ ਨਾਲ ਜਿਸ ਵਿਆਪਕ ਬੁਨਿਆਦੀ ਸੁਆਲ ਤੱਕ ਪਹੁੰਚ ਸਕਦੇ ਹਾਂ, ਉਹ ਇਹ ਹੋਵੇਗਾ:
“ਉਹ ਕਿਹੜੀ ਚੀਜ਼ ਹੈ, ਜਿਸ ਤੋਂ ਬ੍ਰਹਿਮੰਡ ਬਣਿਆ ਜਾਂ ਜਿਸ ਨੇ ਬ੍ਰਹਿਮੰਡ ਬਣਾਇਆ, ਤੇ ਇਸ ਨੂੰ ਚਲਾਉਂਦੀ ਹੈ; ਅਤੇ ਇਸ ਚੀਜ਼ ਦੇ ਵਿਆਪਕ ਲੱਛਣ ਕੀ ਹਨ?”
ਅਸਲ ਵਿਚ ਇਹ ਪ੍ਰਸ਼ਨ ਪ੍ਰਾਚੀਨ ਕਾਲ ਤੋਂ ਹੀ ਇੱਕ ਤੋਂ ਵੱਧ ਗਿਆਨ ਖੇਤਰਾਂ ਵਿਚ ਅਨੇਕਾਂ ਫਿਲਾਸਫਰ ਪੁੱਛਦੇ ਆਏ ਹਨ। ਇਹ ਪ੍ਰਸ਼ਨ ਵਿਗਿਆਨੀਆਂ ਨੇ ਵੀ ਉਠਾਇਆ, ਜਿਨ੍ਹਾਂ ਨੂੰ ਪ੍ਰਾਚੀਨ ਕਾਲ ਤੇ ਮੱਧਕਾਲੀਨ ਕਾਲ ਵਿਚ ਕੁਦਰਤੀ ਫਿਲਾਸਫਰ ਕਿਹਾ ਜਾਂਦਾ ਸੀ। ਜਿਵੇਂ ਇਸ ਲੇਖ ਵਿਚ ਥੋੜਾ ਅੱਗੇ ਜਾ ਕੇ ਤੁਸੀਂ ਵੇਖੋਗੇ, ਵਿਗਿਆਨਕ ਖੋਜ ਸਦਕਾ ਇਸ ਪ੍ਰਸ਼ਨ ਦੇ ਜੋ ਉਤਰ ਲੱਭੇ ਹਨ, ਉਨ੍ਹਾਂ ਦਾ ਨਿਚੋੜ ਜਾਂ ‘ਮੂਲ ਮੰਤਰ’, ਗੁਰਬਾਣੀ ਦੇ ਮੂਲ ਮੰਤਰ ਨਾਲ ਬਿਲਕੁਲ ਮਿਲਦਾ ਹੈ। ਇਸ ਨਤੀਜੇ ਵੱਲ ਨੂੰ ਤਰਕਸ਼ੀਲਤਾ ਨਾਲ ਵਧਣ ਲਈ ਆਪਣੇ ਚੌਗਿਰਦੇ ਨਜ਼ਰ ਦੌੜਾਓ, ਕਿਉਂਕਿ ਵਿਗਿਆਨ ਭੌਤਿਕ ਪ੍ਰਮਾਣ `ਤੇ ਨਿਰਭਰ ਕਰਦੀ ਹੈ, ਗਿਆਨ ਪ੍ਰਾਪਤ ਕਰਨ ਲਈ।
ਆਪਣਾ ਆਲਾ ਦੁਆਲਾ ਵਾਚਣ ਪਿਛੋਂ ਜੇ ਤੁਸੀਂ ਕਹਿ ਦਿਓ ਕਿ ਬ੍ਰਹਿਮੰਡ ਚੀਜ਼ਾਂ ਦਾ ਬਣਿਆ ਹੋਇਆ ਹੈ, ਤਾਂ ਬਿਆਨ ਵਿਗਿਆਨ ਦੇ ਮਾਰਗ ‘ਤੇ ਚੱਲਦਿਆਂ ਬ੍ਰਹਿਮੰਡ ਨੂੰ ਸਮਝਣ ਲਈ ਉਸ ਵੱਲ ਪੁੱਟਿਆ ਪਹਿਲਾਂ ਕਦਮ ਹੋਏਗਾ। ਅਸੀਂ ਜੋ ਵੀ ਚੀਜ਼ਾਂ ਵੇਖਦੇ ਹਾਂ, ਉਨ੍ਹਾਂ ਨੂੰ ਦੋ ਕਿਸਮਾਂ ਵਿਚ ਵੰਡ ਸਕਦੇ ਹਾਂ-ਮਾਦਾ ਤੇ ਊਰਜਾ। ਮਾਦੇ ਦੀ ਕਿਸਮ ਵਿਚ ਉਹ ਸਭ ਚੀਜ਼ਾਂ ਆਉਂਦੀਆਂ ਹਨ, ਜੋ ਪੁਲਾੜ ਵਿਚ ਥਾਂ ਮੱਲਦੀਆਂ ਹਨ, ਜੋ ਗੁਰੂਤਾ ਖਿੱਚ ਕਰਕੇ ਭਾਰ ਬਣ ਜਾਂਦਾ ਹੈ; ਜਿਵੇਂ ਸੂਰਜ, ਤਾਰੇ, ਕਾਰਾਂ, ਬੱਦਲ, ਕਣੀਆਂ, ਇੱਟਾਂ, ਇਮਾਰਤਾਂ, ਰੋਟੀਆਂ, ਤੇ ਅਸੀਂ ਸਭ। ਜੋ ਚੀਜ਼ਾਂ ਮਾਦਾ ਨਹੀਂ ਹਨ, ਉਹ ਊਰਜਾ ਕਿਸਮ ਵਿਚ ਆਉਂਦੀਆਂ ਹਨ, ਜਿਵੇਂ ਧੁੱਪ, ਗਰਮੀ, ਬਿਜਲੀ, ਰੋਸ਼ਨੀ ਆਦਿ। ਊਰਜਾ ਪ੍ਰਤੱਖ ਰੂਪ ‘ਚ ਮਾਦੇ ਵਿਚ ਨਹੀਂ, ਬਲਕਿ ਲਹਿਰਾਂ ਵਿਚ ਜਿਉਂਦੀ ਹੈ, ਤੇ ਲਹਿਰਾਂ ਦਾ ਕੋਈ ਪੁੰਜ ਜਾਂ ਭਾਰ ਨਹੀਂ ਹੁੰਦਾ। ਮਿਸਾਲ ਵਜੋਂ ਧੁੱਪ ਸੂਰਜ ਤੋਂ ਤੇ ਚਾਂਦਨੀ ਚੰਦਰਮਾ ਤੋਂ ਲਹਿਰਾਂ ਦੇ ਰੂਪ ਵਿਚ ਸਾਡੇ ਕੋਲ ਪਹੁੰਚਦੀ ਹੈ। ਮਾਦੇ ਤੇ ਊਰਜਾ (ਜਾਂ ਲਹਿਰ) ਦੇ ਘੇਰੇ ਤੋਂ ਬਾਹਰ ਵਿਗਿਆਨੀਆਂ ਨੂੰ ਕੋਈ ਵੀ ਚੀਜ਼ ਅੱਜ ਤੱਕ ਨਹੀਂ ਲੱਭੀ, ਬ੍ਰਹਿਮੰਡ ਵਿਚੋਂ।

ਜ਼ਰਾ ਗਹੁ ਨਾਲ ਦੇਖਿਆ ਜਾਵੇ ਤਾਂ ਮਾਦੇ ਤੇ ਊਰਜਾ ਦਾ ਰਿਸ਼ਤਾ ਅਟੁੱਟ ਜਾਪਦਾ ਹੈ। ਮਿਸਾਲ ਵਜੋਂ ਧੁੱਪ ਜਾਂ ਕਿਸੇ ਰੋਸ਼ਨੀ, ਭਾਵ ਊਰਜਾ ਦੀ ਮਦਦ ਨਾਲ ਅਸੀਂ ਮਾਦਾ ਚੀਜ਼ਾਂ ਨੂੰ ਦੇਖਦੇ ਹਾਂ। ਚੁਲ੍ਹੇ ਵਿਚ ਲੱਕੜ, ਜੋ ਮਾਦਾ ਹੈ, ਅੱਗ ਪੈਦਾ ਕਰਦਾ ਹੈ। ਅੱਗ ਦੀ ਊਰਜਾ ਰੋਟੀਆਂ, ਜੋ ਮਾਦਾ ਹਨ, ਪਕਾਉਂਦੀ ਹੈ। ਰੋਟੀਆਂ ਅਸੀਂ ਖਾਂਦੇ ਹਾਂ, ਜਿਨ੍ਹਾਂ ਨੂੰ ਸਾਡੇ ਸਰੀਰਾਂ ਦੇ ਸੈੱਲ ਊਰਜਾ ਵਿਚ ਬਦਲ ਦਿੰਦੇ ਹਨ, ਜਿਸ ਊਰਜਾ ਬਿਨਾ ਸਾਡਾ ਚਲਣਾ, ਫਿਰਨਾ ਤੇ ਕੰਮ ਕਰਨਾ ਤਾਂ ਦੂਰ ਦੀ ਗੱਲ, ਅਸੀਂ ਜਿੰਦਾ ਵੀ ਨਹੀਂ ਰਹਿ ਸਕਦੇ। ਇੰਜਣ ਮਾਦਾ ਪੈਟਰੋਲ ਨੂੰ ਊਰਜਾ ਵਿਚ ਬਦਲ ਕੇ ਕਾਰਾਂ, ਬੱਸਾਂ, ਹਵਾਈ ਜਹਾਜਾਂ ਆਦਿ ਨੂੰ ਚਲਾਉਂਦੇ ਹਨ। ਇੰਜ ਸਾਰਾ ਸੰਸਾਰ ਹੀ ਨਹੀਂ, ਸਗੋਂ ਸਾਰਾ ਬ੍ਰਹਿਮੰਡ ਹੀ ਮਾਦੇ, ਊਰਜਾ, ਤੇ ਇਨ੍ਹਾਂ ਦੋ ਕਿਸਮਾਂ ਦੇ ਆਪਸ ਵਿਚ ਤਬਦੀਲ ਹੋ ਜਾਣ ਦਾ ਖੇਲ ਹੈ।

‘ਲੱਕੜਾਂ ਦਾ ਬਲਣਾ’ ਤੇ ‘ਸਰੀਰ ਦੇ ਸੈੱਲਾਂ ਵਲੋਂ ਭੋਜਨ ਨੂੰ ਊਰਜਾ ਵਿਚ ਵਟਾਉਣਾ’ ਦੋਵੇਂ ਹੀ ਮਾਦੇ ਦੇ ਊਰਜਾ ਵਿਚ ਬਦਲਣ ਦੀਆਂ ਮਿਸਾਲਾਂ ਹਨ। ਭਾਵੇਂ ਰੋਜ਼ਾਨਾ ਜ਼ਿੰਦਗੀ ਵਿਚੋਂ ਮਿਸਾਲ ਨਹੀਂ ਮਿਲਦੀ, ਪਰ ਪੁੱਠੀ ਪ੍ਰਕ੍ਰਿਆ ਯਾਨਿ ਊਰਜਾ ਦਾ ਮਾਦੇ ਵਿਚ ਤਬਦੀਲ ਹੋ ਜਾਣਾ ਵੀ ਸੰਭਵ ਹੈ। ਮਿਸਾਲ ਵਜੋਂ ਜਦੋਂ ਮੈਂ ਯੂਰਪੀਅਨ ਆਰਗੇਨਾਈਜੇਸ਼ਨ ਫਾਰ ਨਿਊਕਲੀਅਰ ਰਿਸਰਚ (ਸਰਨ) ਨਾਂ ਦੀ ਪ੍ਰਯੋਗਸ਼ਾਲਾ ਵਿਚ ਰਿਸਰਚ ਸਾਇੰਸਦਾਨ ਵਜੋਂ ਕੰਮ ਕਰਦਾ ਸਾਂ ਤਾਂ ਸਾਥੀ ਸਾਇੰਸਦਾਨਾਂ ਨਾਲ ਰੋਜ਼ ਊਰਜਾ ‘ਚੋਂ ਮਾਦੇ ਦੇ ਕਣ ਬਣਾਉਣ ਦੇ ਤਜਰਬੇ ‘ਚੋਂ ਲੰਘਦਾ ਸਾਂ। ਇਸ ਪ੍ਰਯੋਗਸ਼ਾਲਾ ਵਿਚ ਮੂਲ ਕਣਾਂ-ਇਲੈਕਟ੍ਰਾਨ ਤੇ ਪੌਜ਼ੀਟ੍ਰਾਨ ਨੂੰ ਐਕਸੇਲਾਰੇਟਰ ਵਿਚ ਕਰੀਬ ਰੋਸ਼ਨੀ ਦੀ ਗਤੀ ਤੱਕ ਵਿਰੋਧੀ ਦਿਸ਼ਾਵਾਂ ਵਿਚ ਦੌੜਾ ਕੇ ਇੱਕ ਦੂਜੇ ਨਾਲ ਸਿੱਧੇ ਮੱਥੇ ਭਿੜਾਇਆ ਜਾਂਦਾ ਸੀ; ਉਨ੍ਹਾਂ ਦੀ ਗਤੀ ਦੀ ਊਰਜਾ ਅਜਿਹੇ ਮੂਲ ਕਣ ਪੈਦਾ ਕਰਦੀ, ਜੋ ਬ੍ਰਹਿਮੰਡ ਦੇ ਸ਼ੁਰੂ ਵਿਚ ਹੀ ਆਜ਼ਾਦ ਹਾਲਤ ਵਿਚ ਸਨ, ਜਿਵੇਂ ਕੁਆਰਕ ਤੇ ਜ਼ੀ ਪਾਰਟੀਕਲ। ਫਿਰ ਅਸੀਂ ਇਨ੍ਹਾਂ ਪੈਦਾ ਹੋਏ ਕਣਾਂ ਦਾ ਅਧਿਅਨ ਕਰਦੇ, ਬ੍ਰਹਿਮੰਡ ਦਾ ਮੁੱਢ ਖੋਜਣ ਲਈ।
ਸੋ ਮਾਦਾ ਅਤੇ ਊਰਜਾ ਇੱਕ ਦੂਜੇ ਵਿਚ ਤਬਦੀਲ ਹੋ ਸਕਦੇ ਹਨ, ਭਾਵ ਉਹ ਸਮਵਸਤ ਹਨ; ਇੱਕ ਹੀ ਚੀਜ਼ ਦੇ ਦੋ ਰੂਪ ਹਨ। ਕਹਿ ਸਕਦੇ ਹਾਂ ਕਿ ਬ੍ਰਹਿਮੰਡ ਸਿਰਫ ਊਰਜਾ ਤੋਂ ਬਣਿਆ ਹੈ; ਮਾਦਾ ਤਾਂ ਊਰਜਾ ਦਾ ਹੀ ਇੱਕ ਰੂਪ ਹੈ। ਮਾਦਾ ਵਸਤਾਂ ਦੇ ਅਣਗਿਣਤ ਰੂਪ ਹਨ। ਵੱਖੋ-ਵੱਖਰੇ ਬੰਦੇ, ਪਸੂ, ਰੁੱਖ, ਅਨਾਜ, ਕੱਪੜੇ ਆਦਿ। ਕੁਝ ਮਾਦਾ ਵਸਤਾਂ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿਚ ਬਦਲਿਆ ਜਾ ਸਕਦਾ ਹੈ; ਮਿਸਾਲ ਵਜੋਂ ਆਟੇ, ਤੇਲ, ਖੰਡ ਤੇ ਰੰਗ ਨੂੰ ਜਲੇਬੀਆਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਊਰਜਾ ਤਾਂ ਮਾਦੇ ਦਾ ਰੂਪ ਹੈ ਹੀ, ਆਪਣੇ ਆਪ ਵਿਚ ਹੀ ਊਰਜਾ ਦੇ ਕੁਝ ਰੂਪਾਂ ਨੂੰ ਦੂਜੇ ਰੂਪਾਂ ਵਿਚ ਬਦਲਿਆ ਜਾ ਸਕਦਾ ਹੈ। ਮਿਸਾਲ ਵਜੋਂ ਹਾਈਡਰੋਪਾਵਰ ਪਲਾਂਟ ਡਿਗਦੇ ਪਾਣੀ ਦੀ ਗਤੀਆਤਮਕ ਊਰਜਾ ਅਤੇ ਸੋਲਰ ਸੈਲ ਧੁੱਪ ਊਰਜਾ ਨੂੰ ਬਿਜਲਈ ਊਰਜਾ ਵਿਚ ਤਬਦੀਲ ਕਰਦੇ ਹਨ; ਬਿਜਲਈ ਚੁੱਲ੍ਹੇ ਬਿਜਲਈ ਊਰਜਾ ਨੂੰ ਗਰਮੀ ਊਰਜਾ ਵਿਚ ਬਦਲਦੇ ਹਨ; ਤੇ ਸਾਡਾ ਸਰੀਰ ਭੋਜਨ ਦੀ ਕੈਮੀਕਲ ਊਰਜਾ ਨੂੰ ਮਕੈਨੀਕਲ ਤੇ ਬਿਜਲਈ ਊਰਜਾ ਵਿਚ ਬਦਲਦਾ ਹੈ ਤਾਂ ਕਿ ਅਸੀਂ ਚੱਲ-ਫਿਰ ਸਕੀਏ।
ਸਦੀਆਂ-ਬੱਧੀ ਸਮੇਂ ਦੌਰਾਨ, ਕਈ ਵਿਗਿਆਨੀਆਂ ਦੇ ਕੰਮ ਮਿਲਾ ਕੇ, ਵਿਗਿਆਨ ਵਿਚ ਇੱਕ ਕੇਂਦਰੀ ਮੂਲ ਸਿਧਾਂਤ ਸਥਾਪਤ ਹੋਇਆ, ਜਿਸ `ਤੇ ਹੋਰ ਕਈ ਸਿਧਾਂਤ ਨਿਰਭਰ ਕਰਦੇ ਹਨ; ਇਸ ਲਈ ਮੈਂ ਇਸ ਸਿਧਾਂਤ ਨੂੰ ਵਿਗਿਆਨ ਦਾ ਮੂਲ ਮੰਤਰ ਕਿਹਾ ਹੈ। ਊਰਜਾ ਨੂੰ ਮਾਦੇ ਦਾ ਹੀ ਇਕ ਰੂਪ ਸਮਝਦਿਆਂ ਵਿਗਿਆਨ ਦਾ ਇਹ ਮੂਲ ਸਿਧਾਂਤ ਇੰਜ ਬਿਆਨ ਸਕਦੇ ਹਾਂ,
“ਬ੍ਰਹਿਮੰਡ ਸਿਰਫ ਮਾਦੇ ਤੋਂ ਬਣਿਆ ਹੋਇਆ ਹੈ। ਮਾਦਾ ਨਾ ਪੈਦਾ ਹੁੰਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ; ਇਹ ਸਿਰਫ ਰੂਪ ਬਦਲ ਸਕਦਾ ਹੈ। ਮਾਦੇ ਦੀ ਕੁੱਲ ਮਾਤਰਾ ਹਮੇਸ਼ਾ ਹੀ ਸਥਿਰ ਤੇ ਨਿਰੰਤਰ ਰਹਿੰਦੀ ਹੈ; ਵਧਦੀ ਘਟਦੀ ਨਹੀਂ।”
ਇਸ ਨਿਯਮ ਨੂੰ ਪੰਜਾਬੀ ਵਿਚ ‘ਮਾਦਾ ਦੀ ਅਵਿਨਾਸ਼ਤਾ’ ਦਾ ਸਿਧਾਂਤ ਕਹਿ ਸਕਦੇ ਹਾਂ। ਇਸ ਨਿਯਮ ਅਤੇ ਇਸ ਤੋਂ ਪਹਿਲਾਂ ਮਾਦੇ ਤੇ ਊਰਜਾ ਦੇ ਚਰਚੇ ਅਨੁਸਾਰ ਮਾਦੇ ਦੇ ਗੁਣਾਂ ਦੀ ਗੁਰਬਾਣੀ ਦੇ ਮੂਲ ਮੰਤਰ ਨਾਲ ਇੰਜ ਤੁਲਨਾ ਕਰ ਸਕਦੇ ਹਾਂ:
< : ਮਾਦਾ ਇਕ (੧) ਹੈ, ਪਰ ਹਰ ਥਾਂ ਨਿਰੰਤਰ ਮੌਜੂਦ ਹੈ, ਅਨੇਕ ਰੂਪਾਂ ਵਿਚ; ਸਰਬ ਵਿਆਪਕ (ਓਂਕਾਰ)।
ਸਤਿਨਾਮੁ: ਮਾਦਾ ਪ੍ਰਮਾਣਿਤ ਯਾਨਿ ਸੱਚੇ ਗੁਣਾਂ ਦੀ ਹੋਂਦ ਵਾਲਾ।
ਕਰਤਾ ਪੁਰਖੁ: ਬ੍ਰਹਿਮੰਡ ਸਿਰਫ ਮਾਦੇ ਤੋਂ ਬਣਿਆ ਹੋਇਆ ਹੈ ਤੇ ਮਾਦੇ ਨਿਯਮਾਂ ਮੁਤਾਬਕ ਚੱਲਦਾ ਹੈ (ਕਰਤਾ); ਮਾਦਾ ਨਸ਼ਟ ਨਹੀਂ ਕੀਤਾ ਜਾ ਸਕਦਾ (ਪੁਰਖੁ)। ਨਿਰਭਉ ਨਿਰਵੈਰ: ਮਾਦੇ ਨੂੰ ਕਿਸੇ ਦਾ ਡਰ ਨਹੀਂ ਤੇ ਨਾ ਕਿਸੇ ਨਾਲ ਵੈਰ ਹੈ। ਇਹ ਆਪਣੇ ਨਿਯਮਾਂ ਮੁਤਾਬਕ ਚੱਲਦਾ ਹੈ।
ਅਕਾਲ ਮੂਰਤਿ: ਮਾਦਾ ਨਸ਼ਟ ਨਹੀਂ ਕੀਤਾ ਜਾ ਸਕਦਾ। ਉਹਦਾ ਕੋਈ ਖਾਸ ਰੂਪ ਨਹੀਂ, ਪਰ ਫਿਰ ਵੀ ਉਹ ਵੱਖ ਵੱਖ ਰੂਪਾਂ ਵਿਚ ਪ੍ਰਗਟ (ਮੂਰਤਿ) ਰਹਿੰਦਾ ਹੈ। ਅਜੂਨੀ ਸੈਭੰ: ਮਾਦਾ ਪੈਦਾ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ (ਅਜੂਨੀ); ਇਸ ਲਈ ਉਹ ਆਪਣਾ ਮੂਲ ਆਪ ਹੀ ਹੈ (ਸੈਭੰ)। ਗੁਰ ਪ੍ਰਸਾਦਿ: ਮਾਦੇ ਤੇ ਇਹਦੇ ਸਿਧਾਂਤਾਂ ਨੂੰ ਗੁਰੂ ਯਾਨਿ ਅਧਿਆਪਕ ਦੀ ਮਦਦ ਨਾਲ ਜਾਣਿਆ ਜਾ ਸਕਦਾ ਹੈ।

ਉਪਰ ਮੈਂ ਦਰਸਾਇਆ ਹੈ ਕਿ ਗੁਰਬਾਣੀ ਦੇ ਮੂਲ ਮੰਤਰ ਤੇ ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਅਰਥਾਂ ਤੋਂ ਇੱਕ ਦੂਜੇ ਦੇ ਐਨ ਫਿੱਟ ਬਹਿੰਦੇ ਹਨ; ਨਾ ਕੋਈ ਘੱਟ ਤੇ ਨਾ ਕੋਈ ਵੱਧ। ਹੋਰਨਾਂ ਕਈ ਧਾਰਮਿਕ ਫਲਸਫਿਆਂ ਵਿਚ ਵੀ ਇਲਾਹੀ ਸ਼ਕਤੀ ਦੇ ਮੂਲ ਮੰਤਰ ਵਿਚ ਉਚਰੇ ਬਾਹਲੇ ਗੁਣਾਂ ਦਾ ਜ਼ਿਕਰ ਮਿਲ ਜਾਂਦਾ ਹੈ, ਪਰ ਅਕਸਰ ਖਿਲਰੇ ਰੂਪ ਵਿਚ। ਇਹ ਗਜ਼ਬ ਦੀ ਗੱਲ ਹੈ ਕਿ ਅਧਿਆਤਮਵਾਦੀ ਫਲਸਫੇ ਦੀ ਕਿਸੇ ਕਿਤਾਬ ‘ਚੋਂ ਇਬਾਰਤ ਦਾ ਕੋਈ ਸਾਬਤਾ ਟੋਟਾ ਵਿਗਿਆਨ ਦੇ ਇੰਨੇ ਮੂਲ ਸਿਧਾਂਤ ਦੇ ਐਨ ਸੂਤ ਬਹਿੰਦਾ ਹੋਵੇ। ਮੂਲ ਖਿਆਲ ਦੋਹਾਂ ਪਿੱਛੇ ਇੱਕ ਹੀ ਹੈ; ਫਰਕ ਸਿਰਫ ਨਾਂ ਦਾ ਹੈ, ਅਰਥਾਂ ਦਾ ਨਹੀਂ। ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਮਾਦੇ ਬਾਰੇ ਹੈ, ਜਦ ਕਿ ਗੁਰਬਾਣੀ ਦਾ ਮੂਲ ਮੰਤਰ ਕਿਸੇ ਅਧਿਆਤਮ ਸ਼ਕਤੀ ਬਾਰੇ, ਜਿਹਦਾ ਮੂਲ ਮੰਤਰ ਨਾਂ ਨਹੀਂ ਲੈਂਦਾ, ਬੱਸ ਉਹਦੇ ਗੁਣਾਂ ਦੀ ਹੀ ਗੱਲ ਕਰਦਾ ਹੈ। ਇੱਕ ਫਰਕ ਹੋਰ ਹੈ ਕਿ ਗੁਰਬਾਣੀ ਦਾ ਮੂਲ ਮੰਤਰ ਇੱਕ ਬਿਆਨ ਜਾਂ ਫੁਰਮਾਨ ਹੈ, ਜਿਸ ਦੇ ਇਲਾਹੀ ਸੱਚ ਨੂੰ ਮੰਨਣ ਲਈ ਕੇਵਲ ਵਿਸ਼ਵਾਸ ਦੀ ਲੋੜ ਹੁੰਦੀ ਹੈ, ਪਰ ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਅਜਿਹਾ ਭੌਤਿਕ ਸੱਚ ਹੈ, ਜੋ ਸਦੀਆਂ-ਬੱਧੀ ਵਿਗਿਆਨਕ ਵਿਧੀ ਦੇ ਛਾਣਨੇ `ਚ ਮੁੜ ਮੁੜ ਛਣ ਚੁਕਾ ਹੈ। ਵਿਗਿਆਨ ਦੇ ਖੇਤਰ ਵਿਚ ਕੋਈ ਵੀ ਬਿਆਨ ਗਿਆਨ ਪ੍ਰਾਪਤੀ ਦੀ ਵਿਧੀ ਦੇ ਕਈ ਕਦਮਾਂ ‘ਚੋਂ ਸਿਰਫ ਇੱਕ ਕਦਮ ਹੈ, ਆਖਰੀ ਸੱਚ ਨਹੀਂ।
ਵਿਗਿਆਨਕ ਵਿਧੀ ਅਜਿਹਾ ਤਰੀਕਾ ਹੈ, ਜਿਸ ਤਹਿਤ ਭੌਤਿਕ ਪ੍ਰਮਾਣ ਦੇ ਆਧਾਰ `ਤੇ ਯੋਜਨਾਬੱਧ ਢੰਗ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਧੀ ਅਧੀਨ ਕਿਸੇ ਵਿਚਾਰਗੋਚਰੀ ਚੀਜ਼, ਵਰਤਾਰੇ ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਤੇ ਗਿਣਤੀਆਂ-ਮਿਣਤੀਆਂ ਨੂੰ ਅੰਕੜੇ ਕਿਹਾ ਜਾਂਦਾ ਹੈ। ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਨਤੀਜਿਆਂ ‘ਤੇ ਪਹੁੰਚਿਆ ਜਾਂਦਾ ਹੈ; ਅਤੇ ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ ਸੱਚਾਈ ਦਾ ਅੰਦਾਜ਼ਾ ਲਾਇਆ ਜਾਂਦਾ ਹੈ, ਬਿਆਨ ਜਾਂ ਬਿਆਨਾਂ ਦੇ ਰੂਪ ਵਿਚ, ਜਿਸ ਨੂੰ ਪਰੀਸਿਧਾਂਤ ਜਾਂ ਪਰੀਨਿਯਮ ਯਾਨਿ ਹਾਈਪੋਥੇਸਿਜ਼ ਕਿਹਾ ਜਾਂਦਾ ਹੈ। ਹਰ ਪਰੀਸਿਧਾਂਤ ਦਾ ਇੱਕ ਲਾਜ਼ਮੀ ਲੱਛਣ ਹੈ ਕਿ ਉਹ ਚੀਜ਼ਾਂ ਤੇ ਵਰਤਾਰਿਆਂ ਬਾਰੇ ਭਵਿਖਵਾਣੀਆਂ ਕਰੇ। ਜਿਸ ਪਰੀਸਿਧਾਂਤ ਦੀਆਂ ਭਵਿਖਵਾਣੀਆਂ ਵਾਰ ਵਾਰ ਵਰਿ੍ਹਆਂ-ਬੱਧੀ ਵੱਖ ਵੱਖ ਹਾਲਾਤ ਅਧੀਨ ਤਜਰਬੇ ਦੀ ਕਸੌਟੀ `ਤੇ ਪੂਰੀਆਂ ਉਤਰਦੀਆਂ ਚਲੀਆਂ ਜਾਣ, ਉਹ ਪਰੀਸਿਧਾਂਤ ਫਿਰ ਸਿਧਾਂਤ ਬਣ ਜਾਂਦਾ ਹੈ। ਇਸ ਵਿਗਿਆਨਕ ਵਿਧੀ ਜਾਂ ਪਹੁੰਚ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਤੇ ਸਮੱਸਿਆਵਾਂ ਬਾਰੇ ਸੋਚਣ ਢੰਗ ਨੂੰ ਹੀ ਵਿਗਿਆਨਕ ਸੋਚਣੀ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਵਿਗਿਆਨਕ ਖੋਜ ਦੇ ਖੇਤਰ ਵਿਚ ਬਿਆਨਾਂ ਨੂੰ ਸਿਧਾਂਤ ਬਣਦੇ ਬਣਦੇ ਲੰਬਾ ਅਰਸਾ ਲੱਗ ਜਾਂਦਾ ਹੈ, ਪਰ ਸਹਿਜੇ ਸਹਿਜੇ ਪਕਾਏ ਇਨ੍ਹਾਂ ਸਿਧਾਂਤਾਂ ਵਿਚ ਮਨੁੱਖੀ ਸਮਾਜਾਂ ਉਪਰ ਜਬਰਦਸਤ ਪ੍ਰਭਾਵ ਪਾਉਣ ਤੇ ਯੁੱਗ ਪਰਿਵਰਤਨ ਲਿਆਉਣ ਦੀ ਸ਼ਕਤੀ ਹੁੰਦੀ ਹੈ। ਮਿਸਾਲ ਵਜੋਂ 14ਵੀਂ ਸਦੀ ਤੋਂ 17ਵੀਂ ਸਦੀ ਤੱਕ ਯੂਰਪ ਵਿਚ ਚੱਲੀ ਜਾਗ੍ਰਿਤੀ ਲਹਿਰ ਦੇ ਪੈਦਾ ਤੇ ਵਿਕਸਿਤ ਹੋਣ ਵਿਚ ਵਿਗਿਆਨ ਨੇ ਸਿੱਧੇ-ਅਸਿੱਧੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਵਿਗਿਆਨ ਦੇ ਖੋਜੇ ਸਿਧਾਂਤਾਂ ਦੇ ਸਹਾਰੇ ਇਸ ਲਹਿਰ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀਨ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਆਧੁਨਿਕ ਯੁੱਗ ਦੀਆਂ ਅਣਗਿਣਤ ਅਤੇ ਕਰੀਬ ਸੱਭੇ ਲੋੜਾਂ ਤੇ ਸਹੂਲਤਾਂ ਵਿਗਿਆਨ ਦੇ ਖੋਜੇ ਮਾਦੇ ਦੀ ਅਵਿਨਾਸ਼ਤਾ ਅਤੇ ਹੋਰ ਸਿਧਾਂਤਾਂ ਉਤੇ ਹੀ ਟਿਕੀਆਂ ਹੋਈਆਂ ਹਨ।
ਸਿੱਟੇ ਵਜੋਂ ਪਹਿਲਾ ਤੱਥ ਹੈ ਕਿ ਸਦੀਆਂ-ਬੱਧੀ ਸਮਾਂ ਤੇ ਵਿਗਿਆਨਕ ਕੋਸ਼ਿਸ਼ਾਂ ਨਾਲ ਸਥਾਪਤ ਹੋਏ ਯੁੱਗ ਪਰਿਵਰਤਕ ਵਿਗਿਆਨਕ ਸਿਧਾਂਤਾਂ ਵਿਚੋਂ ਇੱਕ ਬਹੁਤ ਹੀ ਮੂਲ ਸਿਧਾਂਤ ਨਾਲ ਗੁਰਬਾਣੀ ਦੇ ਮੂਲ ਮੰਤਰ ਦਾ ਅਰਥਾਂ ਵਜੋਂ ਐਨ ਮਿਲ ਜਾਣਾ। ਦੂਸਰਾ ਤੱਥ, ਭਾਵੇਂ ਮਾਦੇ ਦੀ ਅਵਿਨਾਸ਼ਤਾ ਦਾ ਖਿਆਲ ਗਰੀਕ ਫਿਲਾਸਫਰ ਥੇਲਜ਼ (624 ਤੋਂ 546 ਈਸਾ ਪੂਰਵ) ਤੱਕ ਜਾਂਦਾ ਹੈ, ਪਰ ਇਸ ਸਿਧਾਂਤ ਦੇ ਮੁਕੰਮਲ ਰੂਪ ਦਾ ਅਹਿਸਾਸ 20ਵੀਂ ਸਦੀ ਵਿਚ ਉਦੋਂ ਹੋਇਆ, ਜਦ ਆਈਨਸਟਾਈਨ ਨੇ ਖੋਜਿਆ ਕਿ ਮਾਦਾ ਅਤੇ ਊਰਜਾ ਸਮਵਸਤ ਹਨ; ਉਹ ਇੱਕ ਦੂਜੇ ਦਾ ਰੂਪ ਵਟਾ ਸਕਦੇ ਹਨ; ਪਰ ਮੂਲ ਮੰਤਰ ਇਸ ਤੋਂ ਕਰੀਬ ਚਾਰ ਸਦੀਆਂ ਪਹਿਲਾਂ ਲਿਖਿਆ ਗਿਆ ਸੀ। ਇਹ ਦੋ ਤੱਥ ਮਿਲ ਕੇ ਬੜਾ ਕੁਝ ਦੱਸਦੇ ਹਨ।
ਮੇਰੀ ਜਾਂਚੇ ਅਹਿਮ ਗੱਲ ਉਹ ਇਹ ਦੱਸਦੇ ਹਨ ਕਿ ਅਧਿਆਤਮਵਾਦੀ ਫਲਸਫੇ ਦੇ ਚੌਖਟੇ ਵਿਚ ਗੁਰੂ ਨਾਨਕ ਦੇਵ ਜੀ ਦੀ ਪਹੁੰਚ ਭੂਤਮੁਖੀ ਨਾ ਹੋ ਕੇ ਭਵਿੱਖਮੁਖੀ ਸੀ। ਉਨ੍ਹਾਂ ਦੀ ਬਾਣੀ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ, ਜ਼ੁਲਮ ਦਾ ਵਿਰੋਧ, ਕਿਰਤ ਤੇ ਹੱਕ-ਸੱਚ ਦਾ ਸਾਥ, ਤੇ ਹੋਰ ਮਾਨਵਵਾਦੀ ਮੁੱਲ ਵੀ ਉਨ੍ਹਾਂ ਦੀ ਪਹੁੰਚ ਦੇ ਭਵਿੱਖਮੁਖੀ ਹੋਣ ਵੱਲ ਸਪਸ਼ਟ ਇਸ਼ਾਰਾ ਕਰਦੇ ਹਨ। ਸੋ, ਮੌਜੂਦਾ ਪੰਜਾਬੀ ਚਿੰਤਕ ਨਾਨਕ-ਬਾਣੀ ਤੋਂ ਜੋ ਸਬਕ ਸਿੱਖ ਸਕਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਅਹਿਮ ਹੋਏਗਾ: ਆਧੁਨਿਕ ਸਮਾਜ ਵਿਚ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਤਿਹਾਸਕ ਸ਼ਖਸੀਅਤਾਂ ਤੋਂ ਸੇਧਾਂ ਭਾਲਣ ਦੀ ਕੋਸ਼ਿਸ਼ ਕਰਨ ਦੀ ਭੂਤਮੁਖੀ ਪਹੁੰਚ ਅਪਨਾਉਣ ਦੀ ਥਾਂ ਅੱਜ ਦੇ ਹਾਲਾਤ ‘ਤੇ ਆਧਾਰਤ ਭਵਿੱਖ-ਮੁਖੀ ਵਿਗਿਆਨਕ ਪਹੁੰਚ ਅਪਨਾਉਣਾ। ਬੇਸ਼ਕ ਅਸੀਂ ਸਣੇ ਇਤਿਹਾਸਕ ਸ਼ਖਸੀਅਤਾਂ ਦੇ ਅਤੀਤ ਕੋਲੋਂ ਉਸ ਸਮੇਂ ਦੇ ਸੰਦਰਭ ਵਿਚ ਸਿੱਖ ਜਰੂਰ ਸਕਦੇ ਹਾਂ।

Sikh Saakhis: Guru Nanak Dev Ji

Bhai Lalo and Malik Bhago

Guru Nanak Dev Ji traveled to a number of places, including Saidpur, now known as Eminabad. Before Guru Ji arrived at Saidpur, the word has spread in the whole city that a holy man is going to visit their town. Malik Bhago was the chief of the town. He was a corrupt person and who had earned a lot of wealth through unfair means. He would charge extra tax to the poor farmers and would take most of their crop, leaving them hungry. He had become a wealthy person by taking other’s belongings. When Malik heard the news of Guru Ji’s arrival, he started preparing for Guru’s stay at his house.

When Guru Nanak reached Saidpur, he knocked on the door of a poor carpenter named Lalo. Guru Ji chose to stay with Lalo for sometime as a guest. Lalo would serve Guru Ji with little food he could afford and Guru Ji would eat the simple food with love. News reached Malik Bhago that Guru Ji was staying with Lalo. Malik held a big gathering and invited all the holy men including Guru Nanak Dev Ji. Guru Ji did not accept his invitation.

Malik became very angry that Guru Nanak Dev Ji refused his proposal and ordered to force the Guru to visit his place. Two guards were sent to Lalo’s home to escort Guru Ji. Guru Nanak Ji decided to go visit Malik’s palace. When Guru Ji reached Malik’s palace, Malik Bhago said, “O holy man, I have prepared so many dishes for you, but you are staying with a poor carpenter and eating his dry bread? Why?”

The Guru replied, “I cannot eat your food because your bread is ill-begotten and has been made with money sucked from the poor through unfair means, while Lalo’s bread is made from the hard-earned money.” Malik Bhago very mad after heariong Guru Ji’s remarks and asked Guru Ji to prove his point. Guru Nanak Dev Ji asked for a loaf of bread from Lalo’s house. In one hand the Guru held Lalo’s dry bread and in the other he held Malik Bhago’s bread. Guru Ji then squeezed both breads with his hands. Milk dripped out from Lalo’s bread while blood dripped from Malik Bhago’s bread. Malik Bhago was completely shaken by his guilt and asked for forgiveness. Guru Ji asked him to distribute his ill-gotten wealth among the poor and henceforth live an honest life. Malik Bhago was re-born with the Guru’s blessing. He started living an honest life.

 

Content from http://www.realsikhism.com